ਜਲਣਸ਼ੀਲ ਪਦਾਰਥ ਅਤੇ ਅੱਗ ਲੱਗਣ ਵਾਲੇ ਸਰੋਤ ਸੰਬੰਧੀ ਲੋੜਾਂ

ਸੁਰੱਖਿਆ ਕਾਰਨਾਂ ਕਰਕੇ, ਕਿਸੇ ਵੀ ਐਕਸੀਲੇਰੈਂਟ ਜਾਂ ਅੱਗ ਲੱਗਣ ਵਾਲੇ ਸਰੋਤਾਂ ਨੂੰ ਪਟਾਕਿਆਂ ਤੋਂ ਦੂਰ ਰੱਖਣਾ ਮਹੱਤਵਪੂਰਨ ਹੈ।

flammable

ਆਪਣੇ ਪਟਾਕਿਆਂ ਨੂੰ ਆਮ ਤੌਰ ‘ਤੇ ਵਿਕਣ ਵਾਲੇ ਬਾਲਣਾਂ ਤੋਂ ਸੁਰੱਖਿਅਤ ਦੂਰੀ ਤੇ ਰੱਖੋ:

  • ਐਸੀਟੋਨ
  • ਕੋਲਮੈਨ ਫਿਊਲ – (ਕੋਲਮੈਨ ਫਿਊਲ C-2538, ਸਫੇਦ ਗੈਸੋਲੀਨ, ਕੈਂਪਿੰਗ ਸਟੋਵ ਫਿਊਲ, ਕੈਂਪਿੰਗ ਲੈਂਟਰਨ ਫਿਊਲ)
  • ਈਥਾਇਲ ਅਲਕੋਹਲ – (ਈਥਾਨੌਲ, ਗ੍ਰੈਨ ਅਲਕੋਹਲ)
  • ਗੈਸੋਲੀਨ
  • ਆਈਸੋਪ੍ਰੋਪਾਈਲ ਅਲਕੋਹਲ
  • ਮਿੱਟੀ ਦਾ ਤੇਲ
  • ਰੋਗਨ/ਰੋਗਨ ਥਿੰਨਰ
  • ਮਿਥਾਇਲ ਅਲਕੋਹਲ (ਮੀਥੇਨੌਲ, ਵੁੱਡ ਅਲਕੋਹਲ)
  • ਪੇਂਟ ਥਿਨਰ (ਮਿਨਰਲ ਸਪਿਰਟ)
  • ਤਾਰਪੀਨ

346 (e) ਪਟਾਕਿਆਂ ਨੂੰ ਜਲਣਸ਼ੀਲ ਪਦਾਰਥਾਂ ਅਤੇ ਅੱਗ ਲੱਗਣ ਵਾਲੇ ਸਰੋਤਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ;

ਹਵਾਲਾ: ਵਿਸਫੋਟਕ ਨਿਯਮ, 2013 – SOR/2013-211, s. 346 (e)

pa_INPanjabi


English

French